ਕੈਲੀਫੋਰਨੀਆ - ਪੂਰਬੀ ਖਾੜੀ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ ਸਿੱਖ ਬਾਈਚਾਰੇ ਨੇ ਸਿੱਖਾਂ ਅਤੇ ਪੰਜਾਬੀ ਸਟੱਡੀਜ਼ ਬਾਰੇ ਚੇਅਰ ਸਥਾਪਤ ਕੀਤੀ ਹੈ। ਕੇਂਦਰ ਦੇ ਮੁਖੀ ਡਾ. ਰਣਜੀਤ ਸਿੰਘ ਸਭਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੀ 50ਵੀਂ ਵਰ੍ਹੇਗੰਢ ਮੌਕੇ ਪਹਿਲੀ ਜੂਨ ਨੂੰ ਇਸ ਦਾ ਉਦਘਟਾਨ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਤੇ 23 ਸਿੱਖਿਆ ਸੰਸਥਾਵਾਂ ਦੇ ਪ੍ਰਦਾਨ ਅਤੇ ਉਪ-ਕੁਲਪਤੀ ਡਾ. ਮੁਹੰਮਦ ਐਚ.ਕਾਯੂਮੀ ਸਮੇਤ ਕਈ ਸਖਸੀਅਤਾਂ ਨੇ ਸਿ਼ਰਕਤ ਕੀਤੀ। ਇਸ ਮੌਕੇ ਡਾ. ਕਾਯੂਮੀ ਨੇ ਕਿਹਾ ਕਿ ਉਨ੍ਹਾਂ ਦੀ ਕੋਸਿ਼ਸ਼ ਹੈ ਕਿ ਆਪਣੇ ਅਨੁਭਵਾਂ ਨੂੰ ਵਿਸ਼ਵ ਭਰ ਵਿੱਚ ਫੈਲਾਇਆ ਜਾਵੇ।